¡Sorpréndeme!

ਜਲੰਧਰ ਦਾ ਜੌਹਲ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਵਿੱਚ | OneIndia Punjabi

2022-08-25 0 Dailymotion

ਜਲੰਧਰ ਦੇ ਰਾਮਾ ਮੰਡੀ ਸਥਿਤ ਜੌਹਲ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਬੀਤੀ ਰਾਤ ਇਕ ਗਰੀਬ ਪਰਿਵਾਰ ਦੀ ਔਰਤ ਨੂੰ ਗਰਭਵਤੀ ਹਾਲਤ 'ਚ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ, ਕਿ ਔਰਤ ਦੀ ਡਿਲੀਵਰੀ ਉੱਥੇ ਹੀ ਹੋਈ ,ਪਰ ਬੱਚੇ ਦੇ ਜਨਮ ਤੋਂ ਬਾਅਦ ਬੱਚਾ ਪਰਿਵਾਰ ਨੂੰ ਨਹੀਂ ਦਿਖਾਇਆ ਗਿਆ ਅਤੇ ਕੁਝ ਸਮੇਂ ਬਾਅਦ ਇਹ ਦੱਸਿਆ ਗਿਆ ਕਿ ਮਹਿਲਾ ਦੀ ਮੌਤ ਹੋ ਗਈ I ਜਿਸ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਖਿਲਾਫ ਹੰਗਾਮਾ ਕੀਤਾ ਜਦੋਂ ਪਰਿਵਾਰ ਮਹਿਲਾ ਦੀ ਮ੍ਰਿਤਕ ਦੇਹ ਲੈਣ ਲਈ ਆਇਆ ਤਾਂ ਡਾਕਟਰ ਬੀਐਸ ਜੌਹਲ ਨੇ ਕਿਹਾ ਪਹਿਲਾਂ ਬਿੱਲ ਦਾ ਭੁਗਤਾਨ ਕਰੋ, ਜਿਸ ਤੋਂ ਬਾਅਦ ਹਸਪਤਾਲ ਵਿੱਚ ਹੰਗਾਮਾ ਹੋ ਗਿਆ , ਇਸ ਦੌਰਾਨ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਵੀ ਮੌਕੇ 'ਤੇ ਪਹੁੰਚੇ ,ਉਹਨਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਨੂੰ ਬੱਚੇ ਦੇ ਜਨਮ ਬਾਰੇ ਕੋਈ ਜਾਣਕਾਰੀ ਨਹੀਂ ਸੀ 'ਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸਦੀ ਪਤਨੀ ਦੀ ਮੌਤ ਕਿਸ ਤਰ੍ਹਾਂ ਹੋਈ ,ਦੂਜੇ ਪਾਸੇ ਮਾਹੌਲ ਵਿਗੜਦਾ ਦੇਖ ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਵਲੋਂ ਦਿੱਤੇ ਬਿਆਨ ਦੇ ਅਧਾਰ 'ਤੇ ਹਸਪਤਾਲ ਪ੍ਰਬੰਧਕਾਂ ਦੇ ਖ਼ਿਲਾਫ਼ FIR ਦਰਜ ਕਰ ਲਈ ਹੈ।